ਬਿਜਨੌਰ : ਲੋਕ ਸਭਾ ਚੋਣਾਂ 2019 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਮੰਚ ਦੇ ਨਾਲ ਹੁਣ ਮੋਬਾਈਲ ਫੋਨ ਰਾਹੀਂ ਵੀ ਰੈਲੀਆਂ ਨੂੰ ਸੰਬੋਧਨ ਕਰ ਰਹੇ ਹਨ। ਮੁਰਾਦਾਬਾਦ ਤੋਂ ਪਾਰਟੀ ਦੇ ਉਮੀਦਵਾਰ ਇਮਰਾਨ ਪ੍ਰਤਾਪਗੜੀ ਦੇ ਪੱਖ 'ਚ ਬਿਜਨੌਰ ਦੇ ਅਫ਼ਜ਼ਾਲਗੜ੍ਹ ਦੇ ਰਾਮਲੀਲ੍ਹਾ ਮੈਦਾਨ 'ਚ ਕਾਂਗਰਸੀ ਉਮੀਦਵਾਰ ਨਵਜੋਤ ਸਿੰਘ ਸਿੱਧੂ ਵੀ ਰੈਲੀ 'ਚ ਹਨ।
ਕਾਂਗਰਸ ਉਮੀਦਵਾਰ ਰਾਹੁਲ ਗਾਂਧੀ ਨੇ ਰੈਲੀ 'ਚ ਕਿਹਾ ਕਿ ਅਸੀਂ ਦੇਸ਼ ਦੇ ਕਿਸਾਨਾਂ ਦੇ ਹਿੱਤ 'ਚ ਸੋਚਦੇ ਤੇ ਕੰਮ ਕਰਦੇ ਹਾਂ। ਅਸੀਂ ਕਿਸੇ ਵੀ ਕਿਸਾਨ ਨੂੰ ਪਰੇਸ਼ਾਨ ਨਹੀਂ ਹੋਣ ਦਿਆਂਗੇ। ਕਿਸੇ ਕਿਸਾਨ ਨੂੰ ਜੇਲ੍ਹ 'ਚ ਨਹੀਂ ਡੱਕਾਂਗੇ। ਉਨ੍ਹਾਂ ਕਿਹਾ ਕਿ ਅਸੀਂ ਨਿਆਂ ਦੀ ਯੋਜਨਾ ਬਣਾਈ ਹੈ ਜਿਸ ਨਾਲ ਕੋਈ ਵੀ ਕਿਸੇ ਤਰ੍ਹਾਂ ਦੀ ਸਹੂਲਤ ਤੋਂ ਵਾਂਝਾ ਨਹੀਂ ਰਹੇਗਾ।
ਪੰਜਾਬ ਸਰਕਾਰ 'ਚ ਮੰਤਰੀ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਸਭਾ 'ਚ ਪੀਐੱਮ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਅਜਿਹਾ ਛੱਕਾ ਮਾਰੋ ਕਿ ਮੋਦੀ ਤੇ ਭਾਜਪਾ ਬਾਊਂਡਰੀ ਦੇ ਬਾਹਰ ਹੋ ਜਾਣ। ਉਨ੍ਹਾਂ ਕਾਂਗਰਸ ਦੇ ਉਮੀਦਵਾਰ ਇਮਰਾਨ ਪ੍ਰਤਾਪਗੜੀ ਦਾ ਨਾਂ ਮੁਰਾਦਾਬਾਦੀ ਰੱਖਿਆ। ਸਿੱਧੂ ਨੇ ਕਿਹਾ ਕਿ ਇਮਰਾਨ ਮੋਦੀ ਨਹੀਂ ਹੈ ਜੋ ਪਲਟ ਜਾਵੇਗਾ। ਉਨ੍ਹਾਂ ਕਿਹਾ ਕਿ ਮੈਂ ਆਪਣੀ ਪਗੜੀ ਤੁਹਾਡੇ ਸਾਹਮਣੇ ਰੱਖ ਕੇ ਇਮਰਾਨ ਨੂੰ ਆਪਣਾ ਬਣਾਉਣ ਦੀ ਮੰਗ ਕਰ ਰਿਹਾ ਹਾਂ। ਮੈਂ ਤਾਂ ਕਹਿੰਦਾ ਹਾਂ ਕਿ ਮੋਦੀ ਫੇਕੂ ਨੰਬਰ ਇਕ ਹੈ। ਮੋਦੀ ਤੋਂ ਸੱਚ ਬੁਲਾਵਾਉਣਾ ਅਸੰਭਵ ਹੈ। ਉਨ੍ਹਾਂ ਨੇ ਸਭਾ 'ਚ ਚੌਕੀਦਾਰ ਚੋਰ ਹੈ ਦੇ ਨਾਅਰੇ ਲਗਵਾਏ। ਉਨ੍ਹਾਂ ਕਿਹਾ ਕਿ ਜ਼ਮੀਨ ਤੋਂ ਅਸਮਾਨ ਤਕ ਸ਼ੋਰ ਹੈ ਚੌਕੀਦਾਰ ਚੋਰ ਹੈ।
ਸਿੱਧੂ ਨੇ ਲੋਕਾਂ ਤੋਂ ਪੁੱਛਿਆ ਕਿ ਕੀ ਗੰਗਾ ਸਾਫ਼ ਹੋ ਗਈ ਹੈ, 15 ਲੱਖ ਆ ਗਏ, ਨੀਰਵ ਮੋਦੀ ਭੱਜਿਆ ਤਾਂ ਕੁਰਸੀ 'ਤੇ ਕਿਹੜਾ ਚੌਕੀਦਾਰ ਸੀ। ਚੌਕੀਦਾਰ ਗ਼ਰੀਬ ਦੇ ਨਹੀਂ ਅੰਬਾਨੀ ਦੇ ਘਰੋਂ ਬਾਹਰ ਖੜ੍ਹਿਆ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ 2014 'ਚ ਗੰਗਾ ਦੇ ਲਾਲ ਬਣ ਕੇ ਆਏ ਸਨ, 2019 'ਚ ਅੰਬਾਨੀ ਦੇ ਲਾਲ ਬਣ ਕੇ ਜਾਓਗੇ। ਸਿੱਧੂ ਨੇ ਮੋਦੀ ਨੂੰ ਚੁਣੌਤੀ ਦਿੱਤੀ ਕਿ ਉੱਤਰ ਪ੍ਰਦੇਸ਼ 'ਚ ਕਿਸੇ ਵੀ ਬਹਿਸ ਲਈ ਆ ਜਾਵੇ। ਕਾਂਗਰਸ ਨੇ ਕਿਸਾਨਾਂ ਦਾ ਕਰਜ਼ ਮਾਫ਼ ਕੀਤਾ। ਰਾਹੁਲ ਨੇ ਜੋ ਕਿਹਾ ਉਹ ਕੀਤਾ। ਮੁਰਾਦਾਬਾਦ 'ਚ ਪੰਜ ਸਾਲ 'ਚ 50 ਸਾਲ ਦਾ ਵਿਕਾਸ ਹੋਵੇਗਾ। ਮੋਦੀ ਆਇਆ ਤਾਂ ਰੁਜ਼ਗਾਰ ਖ਼ਤਮ। ਹੁਣ ਦੀ ਵਾਰ ਮੋਦੀ ਬਸ ਕਰ ਯਾਰ।